ਪੰਜਾਬ ਵਿੱਚ ਵੱਖ-ਵੱਖ ਪੁਲਿਸ ਟਰੇਨਿੰਗ ਸੈਂਟਰਾਂ ਲਈ 100 ਕਰੋੜ ਰੁਪਏ ਨਾਲ ਇਮਾਰਤਾਂ ਦੀ ਉਸਾਰੀ: ਐਸ ਕੇ ਸ਼ਰਮਾ
ਹੁਸ਼ਿਆਰਪੁਰ, 21 ਜਨਵਰੀ:
ਪੀ ਆਰ ਟੀ ਸੀ ਜਹਾਨਖੇਲਾਂ ਵਿਖੇ 13ਵੇਂ ਵਿੱਤ ਕਮਿਸ਼ਨ ਵੱਲੋਂ ਆਈ ਗਰਾਂਟ ਨਾਲ ਨਵੀਆਂ ਇਮਾਰਤਾਂ, ਆਡੀਟੋਰੀਅਮ, ਐਡਮਨ ਬਲਾਕ, ਕੰਪਿਊਟਰ ਲੈਬ, ਲਾਇਬ੍ਰੇਰੀ ਦਾ ਨੀਂਹ ਪੱਥਰ ਅਤੇ ਨਵ-ਨਿਰਮਿਤ ਇਨਡੋਰ ਬਲਾਕ ਦਾ ਉਦਘਾਟਨ ਡੀਜੀਪੀ-ਕਮ-ਕਮਾਂਡੈਂਟ ਜਨਰਲ ਪੰਜਾਬ ਹੋਮਗਾਰਡਜ਼ ਅਤੇ ਡਾਇਰੈਕਟਰ ਸਿਵਲ ਡਿਫੈਂਸ ਪੰਜਾਬ, ਡੀਜੀਪੀ ਐਚ ਆਰ ਡੀ ਅਤੇ ਸੀ ਪੀ-ਕਮ-ਡਾਇਰੈਕਟਰ ਪੰਜਾਬ ਪੁਲਿਸ ਅਕੈਡਮੀ ਫਿਲੌਰ ਸ੍ਰੀ ਐਸ.ਕੇ. ਸ਼ਰਮਾ ਨੇ ਅੱਜ ਆਪਣੇ ਕਰ ਕਮਲਾ ਨਾਲ ਕੀਤਾ। ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਪ੍ਰਬੰਧਕ ਨਿਰਦੇਸ਼ਕ ਅਤੇ ਵਧੀਕ ਡਾਇਰੈਕਟਰ ਜਨਰਲ ਪੁਲਿਸ ਸ੍ਰੀ ਇਕਬਾਲ ਪ੍ਰੀਤ ਸਿੰਘ ਸਹੋਤਾ ਵੀ ਇਸ ਮੌਕੇ ਤੇ ਉਨ੍ਹਾਂ ਦੇ ਨਾਲ ਸਨ।
ਸ੍ਰੀ ਐਸ ਕੇ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਇਮਾਰਤਾਂ ਤੇ 11.40 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ ਜਿਨ੍ਹਾਂ ਵਿੱਚ 1.80 ਕਰੋੜ ਰੁਪਏ ਨਾਲ ਇਮਾਰਤਾਂ ਬਣਾਈਆਂ ਜਾ ਚੁੱਕੀਆਂ ਹਨ ਅਤੇ 9.60 ਲੱਖ ਰੁਪਏ ਬਣਨ ਵਾਲੀਆਂ ਇਮਾਰਤਾਂ ਤੇ ਖਰਚ ਆਉਣਗੇ। ਉਨ੍ਹਾਂ ਦੱਸਿਆ ਕਿ ਇਮਾਰਤਾਂ ਪੁਲਿਸ ਕਰਮਚਾਰੀਆਂ ਨੂੰ ਟਰੇਨਿੰਗ ਦੇਣ ਮੌਕੇ ਆਧੁਨਿਕ ਸਹੂਲਤਾਂ ਦੇਣ ਦੇ ਮੰਤਵ ਨਾਲ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਵੱਖ-ਵੱਖ ਪੁਲਿਸ ਟਰੇਨਿੰਗ ਸੈਂਟਰਾਂ ਵਿੱਚ 100 ਕਰੋੜ ਰੁਪਏ ਖਰਚ ਕਰਕੇ ਆਧੁਨਿਕ ਸਹੂਲਤਾਂ ਵਾਲੀਆਂ ਇਮਾਰਤਾਂ ਬਣਾਈਆਂ ਜਾ ਰਹੀਆਂ ਹਨ ਜਿਨ੍ਹਾਂ ਵਿੱਚੋਂ 50 ਕਰੋੜ ਰੁਪਏ ਦੀ ਰਾਸ਼ੀ ਪ੍ਰਾਪਤ ਹੋ ਚੁੱਕੀ ਹੈ ਅਤੇ ਬਾਕੀ ਦੀ ਰਾਸ਼ੀ ਵੀ ਜਲਦੀ ਹੀ ਪ੍ਰਾਪਤ ਹੋ ਜਾਵੇਗੀ ਜਿਸ ਨਾਲ ਪੂਰੇ ਪੰਜਾਬ ਵਿੱਚ ਟਰੇਨਿੰਗ ਸੈਂਟਰਾਂ ਦੇ ਵਿਕਾਸ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਅੱਜ ਦੇ ਆਧੁਨਿਕ ਯੁੱਗ ਵਿੱਚ ਪੁਲਿਸ ਕਰਮਚਾਰੀਆਂ ਨੂੰ ਆਧੁਨਿਕ ਟਰੇਨਿੰਗ ਦੇਣੀ ਬਹੁਤ ਜ਼ਰੂਰੀ ਹੈ ਜਿਸ ਲਈ ਇਨ੍ਹਾਂ ਇਮਾਰਤਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ।
ਕਮਾਂਡੈਂਟ ਪੀਆਰਟੀਸੀ ਜਹਾਨਖੇਲਾਂ ਸ੍ਰੀ ਆਰ ਕੇ ਬਖਸ਼ੀ ਨੇ ਇਸ ਮੌਕੇ ਤੇ ਦੱਸਿਆ ਕਿ ਪੁਲਿਸ ਰਿਕਰੂਟ ਟਰੇਨਿੰਗ ਸੈਂਟਰ ਜਹਾਨਖੇਲਾਂ ਜੋ ਕਿ 1947 ਵਿੱਚ ਭਾਰਤ-ਪਾਕਿਸਤਾਨ ਦੀ ਵੰਡ ਤੋਂ ਬਾਅਦ ਜਹਾਨਖੇਲਾਂ ਵਿਖੇ ਸਥਾਪਿਤ ਕੀਤਾ ਗਿਆ ਸੀ, ਇੱਕ ਬਹੁਤ ਹੀ ਵਿਲੱਖਣ ਅਤੇ ਮਹੱਤਵਪੂਰਨ ਅਦਾਰਾ ਹੈ ਜੋ ਕਿ ਪੰਜਾਬ ਪੁਲਿਸ ਦੇ ਰਿਕਰੂਟ ਸਿਪਾਹੀਆਂ ਤੋਂ ਇਲਾਵਾ ਭਾਰਤ ਦੇ ਹੋਰ ਰਾਜਾਂ ਦੀ ਪੁਲਿਸ ਅਤੇ ਪੈਰਾ ਮਿਲਟਰੀ ਫੋਰਸ ਦੇ ਜਵਾਨਾਂ ਨੂੰ ਮੁਢਲੀ ਟਰੇਨਿੰਗ ਦੇਣ ਲਈ ਪੂਰੇ ਦੇਸ਼ ਵਿੱਚ ਪ੍ਰਸਿੱਧ ਹੈ। ਅੱਜ ਇਸ ਕੇਂਦਰ ਵਿਖੇ ਨਵ-ਨਿਰਮਤ ਇਨਡੋਰ ਬਲਾਕ ਦਾ ਉਦਘਾਟਨ ਅਤੇ ਜਿਨ੍ਹਾਂ ਇਮਾਰਤਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ, ਅਜੋਕੇ ਸਮੇਂ ਦੌਰਾਨ ਜਦੋਂ ਕਿ ਪੁਲਿਸ ਰਿਕਰੂਟ ਸਿਪਾਹੀਆਂ ਨੂੰ ਆਧੁਨਿਕ ਸਿਖਲਾਈ ਦੀ ਬਹੁਤ ਲੋੜ ਹੈ, ਇਹ ਇਮਾਰਤਾਂ ਸਮੇਂ ਦੀ ਮੰਗ ਅਨੁਸਾਰ ਅਜਿਹੀ ਸਿਖਲਾਈ ਪ੍ਰਦਾਨ ਕਰਨ ਵਿੱਚ ਕਾਰਗਰ ਸਾਬਤ ਹੋਣਗੀਆਂ। ਇਨ੍ਹਾਂ ਇਮਾਰਤਾਂ ਦੀ ਕਾਫੀ ਲੰਬੇ ਸਮੇਂ ਤੋਂ ਪੀਆਰਟੀਸੀ ਜਹਾਨਖੇਲਾਂ ਵਿੱਚ ਥੋੜ ਮਹਿਸੂਸ ਕੀਤੀ ਜਾ ਰਹੀ ਸੀ। ਇਸ ਮੌਕੇ ਤੇ ਸ੍ਰੀ ਬਖਸ਼ੀ ਨੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਆਲਾ ਅਫ਼ਸਰ ਸ੍ਰੀ ਸੁਮੇਧ ਸਿੰਘ ਸੈਣੀ ਡੀ ਜੀ ਪੀ ਪੰਜਾਬ ਦਾ ਪੀਆਰਟੀਸੀ ਜਹਾਨਖੇਲਾਂ ਨੂੰ ਉਕਤ ਦੇਣ ਲਈ ਅਤੇ ਵਿਸ਼ੇਸ਼ ਕਰ ਡੀਜੀਪੀ ਟਰੇਨਿੰਗ ਸ੍ਰੀ ਐਸ ਕੇ ਸ਼ਰਮਾ ਅਤੇ ਵਧੀਕ ਡੀਜੀਪੀ ਸ੍ਰੀ ਇਕਬਾਲ ਪ੍ਰੀਤ ਸਹੋਤਾ ਦਾ ਇਸ ਕੇਂਦਰ ਵਿਖੇ ਆਉਣ ਤੇ ਧੰਨਵਾਦ ਕੀਤਾ।
- smUh ishq ivBwg dy mulwjmW vloN isvl hspqwl dy kMplYks ivc ros pUrn ro
- Train collides in Uttar Pradesh
- Punjab Pradesh Congress Committee (PPCC) president Partap Singh Bajwa
- Punjab Pradesh Congress Committee (PPCC) president Partap Singh Bajwa
- 'lok jwg pau jI hux votW AweIAW' dw sMdyS idMdy nOjvwn g`BrU muitAwrW