Show my ad here

ਸਿੰਘ ਸੂਰਮੇ ਸਪੋਰਟਸ ਕਲੱਬ ਟਾਂਡਾ ਵਲੋਂ ਦੋ ਰੋਜਾ ਕਬੱਡੀ ਕੱਪ ਬਾਪੂ ਬਲਕਾਰ ਸਿੰਘ ਸਿੱਧੂ ਉੱਘੇ ਸਮਾਜ ਸੇਵਕ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ

ਸਿੰਘ ਸੂਰਮੇ ਸਪੋਰਟਸ ਕਲੱਬ ਟਾਂਡਾ ਵਲੋਂ ਦੋ ਰੋਜਾ ਕਬੱਡੀ ਕੱਪ ਬਾਪੂ ਬਲਕਾਰ ਸਿੰਘ ਸਿੱਧੂ ਉੱਘੇ ਸਮਾਜ ਸੇਵਕ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ

ਹੁਸ਼ਿਆਰਪੁਰ/ਟਾਂਡਾ,੨ਫਰਵਰੀ(ਜਸਪ੍ਰੀਤ ਸਿੰਘ ਸੈਣੀ ਗਹੀਰ)ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਵਲੋਂ ਕਬੱਡੀ ਖੇਡ ਨੂੰ ਵਿਸ਼ਵ ਪੱਧਰ ਤੇ ਲਿਆਉਣ ਲਈ ਕੀਤੇ ਜਾ ਰਹੇ ਉਪਰਾਲੇ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਹਨ ਅਤੇ ਸੂਬੇ ਅੰਦਰ ਸਾਡੇ ਨੌਜਵਾਨ ਨਸ਼ਿਆਂ ਨੂੰ ਤਿਆਗ ਕੇ ਖੇਡਾਂ ਵੱਲ ਪ੍ਰੇਰਿਤ ਹੋ ਰਹੇ ਹਨ।
ਸਿੰਘ ਸੂਰਮੇ ਸਪੋਰਟਸ ਕਲੱਬ ਟਾਂਡਾ ਵਲੋਂ ਦੋ ਰੋਜਾ ਕਬੱਡੀ ਕੱਪ ਬਾਪੂ ਬਲਕਾਰ ਸਿੰਘ ਸਿੱਧੂ ਉੱਘੇ ਸਮਾਜ ਸੇਵਕ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ।ਜਿਸ ਵਿਚ ਹਲਕਾ ਇੰਚਾਰਜ ਸ.ਅਰਵਿੰਦਰ ਸਿੰਘ ਰਸੂਲਪੁਰ ਅਤੇ ਯੂਥ ਅਕਾਲੀ ਦਲ ਦੋਆਬਾ ਜੋਨ ਦੇ ਪ੍ਰਧਾਨ ਸਰਬਜੋਤ ਸਿੰਘ ਸਾਬੀ,ਕਮਲਜੀਤ ਸਿੰਘ ਕੁਲਾਰ ਕੌਮੀ ਮੀਤ ਪ੍ਰਧਾਨ ਨੇ ਬਤੋਰ ਮੁੱਖ ਮਹਿਮਾਨ ਸ਼ਮੂਲੀਅਤ ਕੀਤੀ।ਟੂਰਨਾਮੈਂਟ ਦਾ ਉਦਘਾਟਨ ਬਾਪੂ ਬਲਕਾਰ ਸਿੰਘ ਸਿੱਧੂ ਨੇ ਕੀਤਾ।
ਟੂਰਨਾਮੈਂਟ ਦੇ ਉਦਘਾਟਨ ਮੌਕੇ ਐਸ.ਐਮ.a ਡਾ ਕੇਵਲ ਸਿੰਘ ਟਾਂਡਾ ਵਲੋਂ ਖਿਡਾਰੀਆਂ ਨੂੰ ਨਸ਼ਾ ਨਾ ਕਰਨ,ਨਾ ਨਸ਼ਾ ਖਰੀਦਣ ਅਤੇ ਨਾ ਨਸ਼ਾ ਵੇਚਣ ਸੰਬੰਧੀ ਸਹੁੰ ਚੁਕਾਈ ਗਈ।
ਇਸ ਟੂਰਨਾਮੈਂਟ ਵਿਚ ੮ ਨਾਮੀ ਕਬੱਡੀ ਕਲੱਬਾਂ ਨੇ ਭਾਗ ਲਿਆ।
ਇਸ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਵਿਚ ਮੀਰੀ ਪੀਰੀ ਕਲੱਬ (ਅਮਰੀਕਾ) ਨੇ ਚੜਦੀ ਕਲਾ ਕਲੱਬ ਜਲੰਧਰ ਨੂੰ ਹਰਾ ਕੇ ਪਹਿਲੇ ਇਨਾਮ ਤੇ ਕਬਜਾ ਕੀਤਾ।
ਇਸ ਮੌਕੇ ਵਿਸ਼ੇਸ ਸਹਿਯੋਗ ਖੇਡ ਪ੍ਰਮੋਟਰ ਸਤਵਿੰਦਰ ਸਿੰਘ ਯੂ ਐਸ ਏ ਅਤੇ ਰਮਿੰਦਰਦੀਪ ਸਿੰਘ ਕੈਨੇਡਾ ਨੇ ਦਿੱਤਾ।ਇਸ ਮੋਕ ਕਰਮਵੀਰ ਸਿੰਘ ਘੁੰਮਣ,ਅਰਮਿੰਦਰ ਸਿੰਘ ਹੁਸੈਨਪੁਰੀ,ਕੁਲਦੀਪ ਸਿੱਧੂ,ਜਸਵੀਰ ਸਿੰਘ ਰਾਜਾ,ਰਵਿੰਦਰ ਸਿੰਘ ਠੰਢਲ,ਭੁਪਿੰਦਰ ਰਾਪੁਰ ਸਰਪੰਚ,ਸੁਖਰਾਜ,ਸੁਖਵੀਰ ਸਿੰਘ ਚੋਹਾਨ,ਸਰਪੰਚ ਬਚਨ ਕੌਰ,ਭਗਤਾ ਹਰਗੋਬਿੰਦਪੁਰ,ਜਤਿੰਦਰ ਖੱਖ,ਮਨਜੀਤ ਬੈਸਾਂ,ਬਿੱਲੂ ਖੋਖਰ,ਦਮਨਪ੍ਰੀਤ ਸਿੰਘ ਬਿੱਲਾ,ਸਤਿੰਦਰ ਸੰਧੂ,ਜਸਵੀਰ ਉਹੜਪੁਰ,ਅਕਾਲਜੋਤ ਜੋਤੀ ਆਦਿ ਵੀ ਹਾਜਿਰ ਸਨ।

NEWS ID : 360 | 02 Feb 2015 | By : Jaspreet Singh Gahir
Other NEWS :
Shere This News On :
facebook twitter google+ share email delicious reddit digg stumbleupon
Comments

No Access (Please Login To Comment)

Show my ad here
Show my ad here
© 2024 gsnews.in