Show my ad here

ਹਰ ਜਿਲ੍ਹੇ ਅੰਦਰ ਬਲਾਕ ਪੱਧਰੀ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ,

ਹਰ ਜਿਲ੍ਹੇ ਅੰਦਰ ਬਲਾਕ ਪੱਧਰੀ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ,

ਪੰਜਾਬ ਪ੍ਰਦੇਸ਼ ਕਾਗਰਸ ਕਮੇਟੀ ਦੇ ਸੂਬਾ ਪ੍ਰਧਾਨ ਸ.ਪਰਤਾਪ ਸਿੰਘ ਬਾਜਵਾ ਵਲੋਂ ਨਗਰ ਨਿਗਮ ਅਤੇ ਨਗਰ ਕੌਸਲ ਚੌਣਾਂ ਦੇ ਮੱਦੇਨਜਰ ਜਿੱਥੇ ਹਰ ਜਿਲ੍ਹੇ ਅੰਦਰ ਬਲਾਕ ਪੱਧਰੀ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ,ਉੱਥੇ ਵਰਕਰਾਂ ਨੂੰ ਆਉਣ ਵਾਲੀਆਂ ਚੋਣਾਂ ਲਈ ਲਾਮਬੰਦ ਕੀਤਾ ਜਾ ਰਿਹਾ ਹੈ।
ਇਸੇ ਲੜੀ ਤਹਿਤ ਅੱਜ ਹਲਕਾ ਵਿਧਾਇਕ ਟਾਂਡਾ ਸ.ਸੰਗਤ ਸਿੰਘ ਗਿਲਜੀਆਂ ਦੀ ਅਗਵਾਈ ਹੇਠ ਬਲਾਕ ਕਾਗਰਸ ਦਫਤਰ ਟਾਂਡਾ ਵਿਖੇ ਬਲਾਕ ਪੱਧਰੀ ਕਾਗਰਸ ਵਰਕਰਾਂ ਅਤੇ ਅਹੁਦੇਦਾਰਾਂ ਦੀ ਮੀਟਿੰਗ ਹੋਈ।ਜਿਸ ਵਿਚ ਸ.ਪ੍ਰਤਾਪ ਸਿੰਘ ਬਾਜਵਾ ਨੇ ਵਿਸ਼ੇਸ ਤੌਰ ਤੇ ਸਮੂਲੀਅਤ ਕੀਤੀ।ਇਸ ਮੀਟਿੰਗ ਵਿਚ ਸੈਕੜਿਆਂ ਦੀ ਤਦਾਦ ਵਿਚ ਵਰਕਰਾਂ ਨੇ ਸ਼ਿਰਕਤ ਕੀਤੀ ਅਤੇ ਮੀਟਿੰਗ ਨੇ ਇਕ ਰੈਲੀ ਦਾ ਰੂਪ ਧਾਰਣ ਕਰ ਲਿਆ।
ਆਪਣੇ ਸੰਬੋਧਨ ਵਿਚ ਸ.ਬਾਜਵਾ ਨੇ ਕਿਹਾ ਕਿ ਅਕਾਲੀ-ਭਾਜਪਾ ਨੇ ਆਪਣੇ ੮ ਸਾਲਾਂ ਦੇ ਕਾਰਜਕਾਲ ਦੌਰਾਨ ਪੰਜਾਬ ਨੂੰ ਆਰਥਿਕ ਪੱਖ ਤੋਂ ਕੰਗਾਲ ਕਰਕੇ ਰੱਖ ਦਿੱਤਾ ਹੈ ਅਤੇ ਪੰਜਾਬ ਸਿਰ ਇਸ ਸਮੇਂ ਦੋ ਲੱਖ ਕਰੋੜ ਦਾ ਕਰਜਾ ਹੈ।ਜਿਸ ਦਾ ਸਰਕਾਰ ੭ ਫੀਸਦੀ ਵਿਆਜ ਦੇ ਰਹੀ ਹੈ।ਉਹਨਾਂ ਕਿਹਾ ਕਿ ਪੰਜਾਬ ਅੰਦਰ ਸਨਅਤ ਤਬਾਹ ਹੋ ਚੁੱਕੀ ਹੈ ਅਤੇ ਅਕਾਲੀ-ਭਾਜਪਾ ਦੀਆਂ ਗਲਤ ਨੀਤੀਆਂ ਕਰਕੇ ਬਹੁਤ ਸਾਰੇ ਵਪਾਰਕ ਅਦਾਰੇ ਬੰਦ ਹੋ ਚੁੱਕੇ ਹਨ।ਉੱਥੇ ਕਈ ਸਨਅਤਕਾਰਾਂ ਨੇ ਆਪਣੀਆਂ ਸਨਅਤਾਂ ਦੂਸਰੇ ਰਾਜਾਂ ਵਿਚ ਤਬਦੀਲ ਕਰ ਲਈਆਂ ਹਨ।ਕਿਉੁਕਿ ਦੂਸਰੇ ਰਾਜਾਂ ਵਿਚ ਵਪਾਰੀਆਂ ਨੂੰ ਜਿੱਥੇ ਟੈਕਸਾਂ ਤੋਂ ਛੋਟ ਦਿੱਤੀ ਜਾ ਰਹੀ ਹੈ ਉੱਥੇ ਉਹਨਾਂ ਨੂੰ ਹੋਰ ਸਹੂਲਤਾਂ ਵੀ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।
ਇਸ ਮੌਕੇ ਸ.ਸੰਗਤ ਸਿੰਘ ਗਿਲਜੀਆਂ ਨੇ ਕਿਹਾ ਕਿ ਕੇਦਰ ਸਰਕਾਰ ਵੱਲੋਂ ਝੋਨੇ ਦਾ ਸਮੱਰਥਨ ਮੁੱਲ ਸਿਰਫ ੫੦ ਰੁਪਏ ਵਧਾ ਕੇ ਪੰਜਾਬ ਦੇ ਕਿਸਾਨਾਂ ਨਾਲ ਕੋਝਾ ਮਜਾਕ ਕੀਤਾ ਹੈ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਅਕਾਲੀ-ਭਾਜਪਾ ਸਰਕਾਰ ਨੇ ਨਸ਼ਿਆ ਦੀ ਅੱਗ ਵਿਚ ਝੋਕਣ ਤੋਂ ਸਿਵਾ ਕੁਝ ਨਹੀ ਕੀਤਾ ਹੈ।

NEWS ID : 267 | 17 Nov 2014 | By : Jaspreet Singh Gahir
Other NEWS :
Shere This News On :
facebook twitter google+ share email delicious reddit digg stumbleupon
Comments

No Access (Please Login To Comment)

Show my ad here
Show my ad here
© 2024 gsnews.in