Show my ad here

ਟਾਂਡਾ ਬਲਾਕ ਦੇ ਪਿੰਡ ਕੰਧਾਲਾ ਜੱਟਾਂ ਵਿਖੇ ਪੀਰ ਬਾਬਾ ਲੱਖ ਦਾਤਾ ਦੇ ਗੱਦੀ ਨਸ਼ੀਨ ਬਾਬਾ ਮੋਹਣ ਸਿੰਘ ਜੀ ਦੀ ਅਗਵਾਈ ਵਿਚ ਬੀਬੀ ਸੁਰਿੰਦਰ ਕੌਰ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾ ਇਸ ਸਾਲ

ਟਾਂਡਾ ਬਲਾਕ ਦੇ ਪਿੰਡ ਕੰਧਾਲਾ ਜੱਟਾਂ ਵਿਖੇ ਪੀਰ ਬਾਬਾ ਲੱਖ ਦਾਤਾ ਦੇ ਗੱਦੀ ਨਸ਼ੀਨ ਬਾਬਾ ਮੋਹਣ ਸਿੰਘ ਜੀ ਦੀ ਅਗਵਾਈ ਵਿਚ ਬੀਬੀ ਸੁਰਿੰਦਰ ਕੌਰ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾ ਇਸ ਸਾਲ

ਟਾਂਡਾ ਬਲਾਕ ਦੇ ਪਿੰਡ ਕੰਧਾਲਾ ਜੱਟਾਂ ਵਿਖੇ ਪੀਰ ਬਾਬਾ ਲੱਖ ਦਾਤਾ ਦੇ ਗੱਦੀ ਨਸ਼ੀਨ ਬਾਬਾ ਮੋਹਣ ਸਿੰਘ ਜੀ ਦੀ ਅਗਵਾਈ ਵਿਚ ਬੀਬੀ ਸੁਰਿੰਦਰ ਕੌਰ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾ ਇਸ ਸਾਲ ਵੀ ਛਿੰਝ ਮੇਲਾ ਕਰਵਾਇਆ ਗਿਆ।ਜਿਸ ਵਿਚ ਪੰਜਾਬ ਭਰਦੇ ਨਾਮੀ ਪਹਿਲਵਾਨ ਤੋਂ ਇਲਾਵਾ ਹੋਰ ਕਈ ਖਿਡਾਰੀਆਂ ਨੇ ਹਿੱਸਾ ਲਿਆ।ਇਸ ਮੇਲੇ ਦਾ ਉਦਘਾਟਨ ਵਿਸ਼ੇਸ ਮਹਿਮਾਨ ਸੁਖਵਿੰਦਰ ਸਿੰਘ ਮੂਨਕ ਜਿਲ੍ਹਾ ਪਰਸ਼ਿਦ ਮੈਂਬਰ ਅਤੇ ਮਨਜੀਤ ਸਿੰਘ ਦਸੂਹਾ ਸੀਨੀਅਰ ਅਕਾਲੀ ਆਗੂ ਨੇ ਇਨਾਮਾਂ ਦੀ ਵੰਡ ਕੀਤੀ।
ਇਸ ਮੇਲੇ ਵਿਚ ਰੁਮਾਲੀ ਕੁਸ਼ਤੀਆਂ ਵਿਚ ਕਈ ਪਹਿਲਵਾਨਾਂ ਨੇ ਆਪਣੀ ਤਾਕਤ ਦੇ ਜੋਰ ਦਿਖਾ ਕੇ ਵਾਹ ਵਾਹ ਖੱਟੀ।ਵੱਡੀ ਰੁਮਾਲੀ ਵਿਚ ਪਹਿਲਵਾਨ ਲੱਡੂ ਚੋਟਾਲਾ ਨੇ ਬਿੱਟੂ ਪਹਿਲਵਾਨ ਗੜ੍ਹਸ਼ੰਕਰ ਨੂੰ ਹਰਾ ਕੇ ਬੁਰਜ ਤੇ ਕਬਜਾ ਕੀਤਾ।ਹੁਸ਼ਿਆਰਪੁਰ ਦੇ ਸੈਫ ਅਲੀ ਪਹਿਲਵਾਨ ਨੂੰ ਗਨੀ ਪਹਿਲਵਾਨ ਨੇ ਹਰਾ ਕੇ ਚਾਟੀ ਦੇ ਕੰਗਨ ਜਿੱਤੇ।ਪਹਿਲਵਾਨ ਸੁਰਭੂ ਹਸ਼ਿਆਰਪੁਰ ਨੇ ਪਹਿਲਵਾਨ ਹਨੀ ਫਗਵਾੜਾ ਨੂੰ ਚਿੱਤ ਕਰਕੇ ਸੋਨੇ ਦੀ ਮੁੰਦਰੀ ਤੇ ਕਬਜਾ ਕੀਤਾ।ਜੇਤੂ ਪਹਿਲਵਾਨਾਂ ਨੂੰ ਮਨਜੀਤ ਸਿੰਘ ਦਸੂਹਾ ਸੀਨੀਅਰ ਅਕਾਲੀ ਆਗੂ ਨੇ ਇਨਾਮ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਸਟੇਜ ਸੈਕਟਰੀ ਦੀ ਭੂਮਿਕਾ ਜਗਨਨਾਥ ਅਤੇ ਪ੍ਰਿਥੀਪਾਲ ਸਿੰਘ ਦਾਤਾ ਨੇ ਨਿਭਾਈ।

NEWS ID : 235 | 15 Sep 2014 | By : Jaspreet Singh Gahir
Other NEWS :
Shere This News On :
facebook twitter google+ share email delicious reddit digg stumbleupon
Comments

No Access (Please Login To Comment)

Show my ad here
Show my ad here
© 2024 gsnews.in