Show my ad here

ਡੀ.ਸੀ ਹਸ਼ਿਆਰਪੁਰ ਸ੍ਰੀ ਅਮਿਤ ਢਾਕਾ ਵਲੋਂ ਸਬ ਤਹਿਸੀਲ ਟਾਂਡਾ ਦਾ ਨਿਰੀਖਣ ਕੀਤਾ

ਡੀ.ਸੀ ਹਸ਼ਿਆਰਪੁਰ ਸ੍ਰੀ ਅਮਿਤ ਢਾਕਾ ਵਲੋਂ ਸਬ ਤਹਿਸੀਲ ਟਾਂਡਾ ਦਾ ਨਿਰੀਖਣ ਕੀਤਾ

ਡੀ.ਸੀ ਹਸ਼ਿਆਰਪੁਰ ਸ੍ਰੀ ਅਮਿਤ ਢਾਕਾ ਵਲੋਂ ਸਬ ਤਹਿਸੀਲ ਟਾਂਡਾ ਦਾ ਨਿਰੀਖਣ ਕੀਤਾ।ਇਸ ਮੌਕੇ ਉਹਨਾਂ ਨਾਲ ਐਸ.ਡੀ.ਐਮ ਦਸੂਹਾ ਸ.ਬਰਜਿੰਦਰ ਸਿੰਘ ਮੌਜੂਦ ਸਨ।
ਇਸ ਮੌਕੇ ਉਹਨਾਂ ਨਾਲ ਸੁਵਿਧਾ ਸੈਂਟਰ,ਪਟਵਾਰਖਾਨਾ ਅਤੇ ਨਵੀ ਬਣ ਰਹੀ ਬਿਲਡਿੰਗ ਦਾ ਦੌਰਾ ਕਰਨ ਤੋਂ ਬਾਅਦ ਰਹਿੰਦੀਆਂ ਖਾਮੀਆਂ ਬਾਰੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ।ਡੀ.ਸੀ ਸਾਹਿਬ ਵੱਲੋਂ ਤਹਿਸੀਲ ਕੰਪਲੈਕਸ ਵਿਚ ਲੋਕਾਂ ਦੀਆਂ ਸ਼ਿਕਾਇਤਾਂ ਵੀ ਸੁਣੀਆਂ ਅਤੇ ਸ਼ਹਿਰ ਵਾਸੀਆਂ ਵੱਲੋਂ ਸ਼ਹਿਰ ਅੰਦਰ ਸਫਾਈ ਵਿਵਸਥਾ,ਸਟਰੀਟ ਲਾਈਟਾਂ ਅਤੇ ਕਣਕ ਦੇ ਸਟੋਰਾਂ ਵਿਚ ਕਣਕ ਨੂੰ ਲੱਗੀ ਸੁਸਰੀ ਆਦਿ ਲਈ ਇਕ ਮੰਗ ਪੱਤਰ ਰਿਟਾਇਰਡ ਡੀ.ਐਸ.ਪੀ ਅਜੀਤ ਸਿੰਘ ਦੀ ਅਗਵਾਈ ਵਿਚ ਦਿੱਤਾ।ਇਸ ਮੌਕੇ ਡੀ.ਸੀ ਵੱਲੋਂ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਗਿਆ।ਇਸ ਮੌਕੇ ਵਾਤਾਵਰਣ ਦੀ ਸ਼ੁੱਧਤਾ ਲਈ ਡੀ.ਸੀ ਸਾਹਿਬ ਵੱਲੋਂ ਤਹਿਸੀਲ ਕੰਪਲੈਕਸ ਅੰਦਰ ਪੌਦੇ ਵੀ ਲਗਾਏ ਗਏ।ਇਸ ਮੌਕੇ ਨਾਇਬ ਤਹਿਸੀਲਦਾਰ ਸੁਖਦੇਵ ਸਿੰਘ ਵੀ ਮੌਜੂਦ ਸਨ।

NEWS ID : 206 | 21 Aug 2014 | By : Jaspreet Singh Gahir
Other NEWS :
Shere This News On :
facebook twitter google+ share email delicious reddit digg stumbleupon
Comments

No Access (Please Login To Comment)

Show my ad here
Show my ad here
© 2024 gsnews.in